ਇਤਿਹਾਸ ਦੇ
ਪੰਨਿਆਂ ਦਾ ਅਣਗੋਲਿਆ ਇਕ ਲਾਸਾਨੀ ਸਿਖ ਯੋਧਾ ਸ਼ਹੀਦ ਭਾਈ ਗੁਰਮੇਲ ਸਿੰਘ ਜੀ ਜੰਮੂ
(
ਸ਼ਹੀਦੀ 17 ਨਵੰਬਰ 1993 )
ਤੇਰੀ
ਕਿਸ ਕਿਸ ਗਲ ਨੂੰ ਭੁਲ ਜਾਵਾ ?
ਤੇਰੀ
ਕਿਸ ਕਿਸ ਗਲ ਨੂੰ ਯਾਦ ਰਖਾਂ ?
ਏਹਿ ਸੀਸ ਮੇਰੇ
ਤੇ ਕਰਜ਼ ਹੈ
ਮੇਰੇ
ਮਿਤਰਾ ਦਸ ਕਿਸ ਥਾਂ ਧਰਾਂ ?
ਨਵੇਕਲੇ
ਸਿਖ ਸੰਘਰਸ਼ ਨੂੰ ਆਜ਼ਾਦੀ ਦੇ ਮਿਸ਼ਨ ਤੀਕਰ ਲੈ ਜਾਨ ਨੂੰ ਭਾਰਤ ਵਿਚ ਵਖ ਵਖ ਥਾਵਾਂ ਦੇ ਵਸਦੇ ਸਿਖ
ਜੁਝਾਰੂਆਂ ਨੇ ਸ਼ਾਹਦਤ ਦੇ ਜਾਮ ਪੀਤੇ ਅਤੇ ਸੰਘਰਸ਼ ਨੂੰ ਮੰਜ਼ਿਲ ਤਕ ਪਹੁਚਾਨ ਨੂੰ ਸੇਵਾ ਵਿਚ ਲਗੇ
ਹੋਏ ਹਨ |
ਜੋ
ਸੰਘਰਸ਼ ਕਿਸੇ ਵੇਲੇ ਪੰਜਾਬ ਦੇ ਹਕਾਂ ਲਈ ਸ਼ੁਰੂ ਕੀਤਾ ਗਇਆ ਸੀ ਓਹ ਸੰਘਰਸ਼ ਸੰਤ ਬਾਬਾ ਜਰਨੈਲ ਸਿੰਘ
ਜੀ ਭਿੰਡਰਾਵਾਲਿਆਂ ਦੀ ਅਗਵਾਈ ਹੇਠ ਕੌਮ ਦਾ ਸੰਘਰਸ਼ ਬਣ ਚੁਕਿਆ ਸੀ |
1984
ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਹਮਲਾ ਕੇਵਲ ਪੰਜਾਬ ਦਾ ਨਹੀ ਪੂਰੀ
ਕੌਮ ਦੇ ਹਿਰਦੇ ਭ੍ਲੂੰਦਰ ਕੇ ਰਖ ਗਇਆ ਸੀ ਜਿਸ ਵਾਜੋਂ ਆਪਣੇ ਸਰਬਉਚ ਧਰਮ ਸਥਾਨ ਤੇ ਕੀਤਾ ਹਮਲਾ
ਸਿਖ ਨਾ ਸਹਾਰ ਸਕੇ ਅਤੇ ਭਾਰਤ ਦੇ ਖਿਤੇ ਚੋ ਨੋਜਵਾਨ ਬਦਲਾ ਲੇਨ ਨੂੰ ਤੁਰ ਪਾਏ |
ਸ੍ਰੀ
ਅਕਾਲ ਤਖਤ ਸਾਹਿਬ ਜੀ ਤੇ ਕੀਤੇ ਹਮਲੇ ਨੂੰ ''ਬਾਬਾ ਬੰਦਾ ਸਿੰਘ ਬਹਾਦੁਰ ਜੀ ''' ਦੀ ਜਨਮ ਧਰਤੀ ਜੰਮੂ ਕਸ਼ਮੀਰ ਦੇ ਲੋਕੀ ਕਿਵੇਂ ਜਰ ਸਕਦੇ ਸਨ ਅਤੇ ਜੰਮੂ ਕਸ਼ਮੀਰ ਦੇ
ਨੋਜਵਾਨਾਂ ਸਿਰ ਤੇ ਕਫਨ ਬਣ ਪੰਜਾਬ ਨੂੰ ਚਾਲੇ ਪਾ
ਦਿਤੇ |
ਜੰਮੂ
ਦੇ ਸਿੰਘਾਂ ਕਸ਼ਮੀਰ ਤੋਂ ਨਵੇਂ ਤਰੀਕੇ ਦੇ ਹਥਿਆਰ ਖਰੀਦ ਲੇ ਅਤੇ ਸਿਖ ਸੰਘਰਸ਼ ਨੂੰ ਸਫਲਾ ਕਰਨ ਵਿਚ
ਸਿਖ ਵਿਰੋਧੀ ਅਨਸਰਾਂ ਨੂੰ ਸੋਧੇ ਲਾਉਣੇ ਸ਼ੁਰੂ ਕਰ ਦਿਤੇ |
ਹੁਣ ਲੜਾਈ ਪੰਜਾਬ ਦੇ ਹਕਾਂ ਦੀ ਨਹੀ ਸਿਖ ਕੌਮ ਤੇ ਹੁੰਦੇ ਆ ਰਿਹੇ ਜ਼ੁਲਮ ਨੂੰ ਮਿਟਾਉਣ
ਵਾਸਤੇ ਭਿੱਡੀ ਗਈ ਸੀ ਜਿਸ ਵਾਜੋਂ ਪੰਜਾਬ ਦੇ ਨਾਲ ਨਾਲ ਉਤਰ ਪ੍ਰਦੇਸ਼, ਰਾਜਸਥਾਨ, ਦਿੱਲੀ, ਮੁਮਬਈ, ਅਤੇ ਬਾਕੀ ਥਾਵਾਂ ਤੇ ਵਸਦੇ ਸਿੰਘ ਸੰਘਰਸ਼ ਵਿਚ ਨਿਤਰ ਪਾਏ |
ਏਸ
ਸੰਘਰਸ਼ ਵਿਚ ਭਰਤ ਸਰਕਾਰ ਵਲੋਂ ਕੀਤੇ ਗਏ ਅਨ੍ਹੇ ਤਸ੍ਤ੍ਦ ਦਾ ਸ਼ਿਕਾਰ ਜੰਮੂ ਦੇ ਭਾਈ ਗੁਰ੍ਮੈਲ ਸਿੰਘ
ਜੰਮੂ ਦੀ ਸ਼ਾਹਦਤ ਨੇ ਸਬਤ ਕਰ ਦਿਤਾ ਆਪਣੀ ਖੋਪੜੀ ਲੁਹਾ ਕੇ ਕੀ ਭਾਈ ਤਾਰੂ ਸਿੰਘ ਜੀ ਦੇ ਦਸੇ ਰਾਹ
ਤੇ ਤੁਰਨ ਵਾਲੇ ਸੁਰਮੇ ਅਜੇ ਵੀ ਜਮਦੇ ਹਨ |
ਭਾਈ
ਗੁਰਮੇਲ ਸਿੰਘ ਜੰਮੂ ਜੀ ਦਾ ਜਨਮ 11 ਫਰਵਰੀ
1973 ਨੂੰ ਹੋਇਆ, ਆਪ ਜੀ ਆਪਣੀ ਸਿਖਿਆ ਪੂਰੀ ਕਰਨ ਤੋਂ ਬਾਦ ਆਪ ਜੀ ਨੇ ਨੇ
ਗੁਰਬਾਣੀ ਸੰਥਿਆ ਕੀਤੀ ਅਤੇ ਗ੍ਰੰਥੀ ਵਾਜੋਂ ਆਪ ਜੀ ਪੰਥ ਦੀ ਸੇਵਾ ਕਰਨ ਲਗੇ |
ਆਪ ਜੀ ਨੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਕਰਵਾਉਣੇ ਸ਼ੁਰੂ ਕੀਤੇ ਅਤੇ ਜਿਸ ਵਾਜੋਂ
ਆਪਜੀ ਨਾਲ ਸਿਖ ਨੋਜਵਾਨ ਜੁੜਦੇ ਗਏ | ਪੰਜਾਬ ਅੰਦਰ ਚਲ ਰਿਹੇ ਸੰਘਰਸ਼ ਬਾਰੇ ਆਪ ਜੀ ਨੇ ਨੋਜਵਾਨਾਂ ਨੂੰ ਜਾਗਰੂਕ ਕਰਨ ਲਈ ਪੰਥਕ ਰਸਾਲੇ ਅਤੇ ਅਖਬਾਰਾਂ ਵਿਚੋਂ ਸੰਘਰਸ਼ ਬਾਰੇ
ਜਾਣਕਾਰੀ ਦੇਣੀ ਸ਼ੁਰੂ ਕੀਤੇ ਹਰ ਕਿਸੇ ਨੂੰ ਜਾਨੂ ਕਰਵਾਉਣਾ ਆਪ ਜੀ ਦਾ ਮੁਖ ਨਿਸ਼ਾਨਾ ਸੀ ਆਪਜੀ
ਸਮਝਦੇ ਸਨ ਕੀ ਬਿਨਾ ਜਾਗਰੂਕਤਾ ਦੇ ਅਸੀਂ ਇਕਲੇ ਕੁਝ ਨੀ ਕਰ ਸਕਦੇ |
ਕਹਿੰਦੇ ਹਨ ਕੀ ਇਕ ਬਾਰ ਜੰਮੂ ਤੋਂ ਸਿਖ ਸੰਗਤਾ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਤੇ
ਆਇਆ ਭਾਈ ਸਾਹਿਬ ਜੀ ਵੀ ਸ਼ਾਮਿਲ ਸਨ, ਜਦ ਭਾਈ ਸਾਹਿਬ
ਦਰਬਾਰ ਸਾਹਿਬ ਆਏ ਤਾਂ ਓਨਾਂ ਨੇ ਅਜਾਇਬ ਘਰ ਵਿਖੇ ਲਗੀਆਂ ਤਸਵੀਰਾਂ ਨੂੰ ਵੇਖਿਆ ਸਿਧੇ ਭਾਈ ਤਾਰੂ
ਸਿੰਘ ਜੀ ਦੀ ਸਾਮਨੇ ਲਗੀ ਤਸਵੀਰ ਲਾਗੇ ਜਾ ਖੜੇ
ਨਾਲ ਓਨਾਂ ਦੇ ਮਾਤਾ ਜੀ ਵੀ ਸਨ ,
ਭਾਈ ਤਾਰੂ ਸਿੰਘ ਜੀ ਦੀ ਤਸਵੀਰ ਨੂੰ
ਵੇਖ ਕੇ ਮਾਂ ਨੂੰ ਕਿਹਾ ਮਾਂ ਮੈਂ ਵੀ ''ਸ਼ਹੀਦੀ '' ਦੇਵਾਂਗਾ | ਏਹਿ ਮੋਕਾ ਬੜੀ ਕਿਸਮਤ ਨਾਲ ਮਿਲਦਾ ਹੈ ਅਤੇ ਮੈਂ ਏਹਿ ਮੋਕਾ ਨਹੀ ਗਵਾਉਣਾ ਚਾਹੁੰਦਾ | ਲੋਕਾਂ ਨੇ ਸੋਚਿਆ ਹਾਲੀ ਛੋਟੇ ਨੇ ਬਾਦ ਚ ਭੁਲ ਜਾਣਗੇ ਪਰ ਲੋਕਾਂ ਨੂ
ਕੀ ਪਤਾ ਸੀ ਕੀ ਏਹਿ ਬੋਲ ਵਾਹਿਗੁਰੂ ਜੀ ਆਪ ਬੁਲਵਾ ਰਿਹੇ ਹਨ, ਕੋਈ ਨਹੀ
ਜਾਣਦਾ ਸੀ ਕੀ ਭਾਈ ਗੁਰਮੇਲ ਸਿੰਘ ਜੀ ਜੰਮੂ ਤਾਂ ਜਮੇ ਸ਼ਹੀਦੀ ਵਾਸਤੇ ਹਨ |
ਭਾਈ ਸਾਹਿਬ ਜੀ ਅਤੇ ਓਨਾ ਦੇ ਪਰਿਵਾਰ ਸਮੇਤ ਸਿਖ ਸੰਗਤਾ ਸੰਤ ਬਾਬਾ ਜਰਨੈਲ ਸਿੰਘ ਜੀ
ਖਾਲਸਾ ਜੀ ਦੇ ਦਰਸ਼ਨ ਕੀਤੇ | ਭਾਈ ਗੁਰਮੇਲ ਸਿੰਘ ਜੀ ਨੇ ਸੰਤਾ ਨੂੰ ਬੇਨਤੀ ਕੀਤੀ ਬਾਬਾ ਜੀ ਮੈਂ ਖਾਲਸਾ ਪੰਥ ਦੀ ਸੇਵਾ ਕਰਨਾ ਚਾਹੁੰਦਾ ਹਾਂ |
ਸੰਤਾ
ਨੇ ਕਿਹਾ ਓਏ ਭੁਝੰਗੀ ਸਿੰਘਾ ਏਹਿ ਹੁਕਮ ਤਾਂ ਆਪ ਵਹਿਗੁਰ ਕਰਨ ਜਾ ਰਿਹੇ ਹਨ ਮੈਂ ਏਦੇ ਚ ਕੀ ਕਰ
ਸਕਦਾ ਹਾਂ |
ਕੁਝ ਹੀ ਸਮਾ ਲੰਗਿਆ ਸੀ ਕੀ ਭਾਰਤ ਦੇ ਹਿੰਦੂ ਨਿਜ਼ਾਮ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ
ਹਮਲਾ ਕਰ ਦਿਤਾ ਹਜ਼ਾਰਾਂ ਬੇ ਗੁਨ੍ਹਾ ਸਿਖਾਂ ਦਾ ਕਤਲ ਕਰ ਦਿਤਾ ਗਇਆ ਮਾਸੂਮ ਬਚੇ, ਬੁਜੁਰਗ, ਮਾਵਾਂ, ਭੇਣਾ ਦੇ ਖੂਨ ਨਾਲ ਸਾਰੀ ਪਰਿਕ੍ਰਮਾ ਲਥ ਪਥ ਹੋਈ ਸੀ |
ਸਾਰੇ
ਦੇਸ਼ ਕੀ ਦੁਨੀਆਂ ਦੇ ਸਿਖ ਖੂਨ ਦੇ ਅਥਰੂ ਰੋ ਰਿਹੇ ਸਨ ਇਕ ਅੱਗ ਸੁਲਗ ਪਈ ਏਸ ਨਿਜ਼ਾਮ ਦੇ ਵਿਰੋਧ
ਜਿਥੋਂ ਇਕ ਬਹੁਤ ਬਡੇ ਸੰਘਰਸ਼ ਨੇ ਜਨਮ ਲਇਆ |
ਪੰਜਾਬ ਤੋਂ ਸਿੰਘ ਕਾਰਵਾਈ ਨੂੰ ਅੰਜਾਮ ਦੇ ਕੇ ਜੰਮੂ ਵਿਖੇ ਆਉਂਦੇ ਭਾਈ ਸਾਹਿਬ ਜੀ ਦੇ
ਘਰ ਦੇ ਨਾਲ ਹੀ ਇਕ ਘਰ ਸੀ ਓਥੇ ਸਿੰਘ ਰੁਕਦੇ ਕੁਝ ਸਮਾ ਕੱਟਣ ਉਪਰਾਂਤ ਫੇਰ ਚਲੇ ਜਾਂਦੇ | ਓਥੇ ਹੀ ਭਾਈ ਸਾਹਿਬ ਦੀ ਮੁਲਾਕਾਤ ਭਾਈ ਧਰਮਬੀਰ ਸਿੰਘ ਕਾਮਿਕੇ, ਅਤੇ ਭਾਈ ਰਣਜੀਤ ਸਿੰਘ ਨਿੱਟਾ ਨਾਲ ਹੋਈ |
ਭਾਈ ਸਾਹਿਬ ਜੀ ਗੁਪਤ ਸੇਵਾ ਕਰਨ ਲਗੇ, ਕਦੀ ਮੁਖਬਰੀ, ਅਤੇ ਕਦੀ ਸਿੰਘਾਂ ਦੇ ਭੋਜਨ ਦਾ ਇੰਤਜਾਮ ਅਤੇ ਲੰਗਰਾਂ ਦੀ ਸੇਵਾ ਨਿਵਾਉਂਦੇ ਰਿਹੇ |ਭਾਈ ਸਾਹਿਬ ਜੀ ਸਿਖੀ ਦੇ ਦੁਸ਼ਮਣਾ ਬਾਰੇ ਸਿੰਘਾ ਨੂੰ ਜਾਨੁ
ਕਰਵਾਉਂਦੇ ਕੀ ਕੋਣ ਪੁਲਿਸ ਦਾ ਮੁਖਬਰ ਹੈ ਤੇ ਸਿੰਘ ਓਸਦਾ ਸੋਧਾ ਲਾ ਦੇਂਦੇ | ਇਕ ਬਾਰ ਇਕ ਮੁਖਬਰ ਦਾ ਸੰਨਾ ਭਾਈ ਸਾਹਿਬ ਨਾਲ ਹੋ ਗਇਆ ਜਿਸ ਵਾਜੋਂ ਭਾਈ ਜੀ ਪੁਲਿਸ ਦੀਆਂ ਨਜ਼ਰਾਂ ਵਿਚ ਆ ਗਏ ਪਰ ਪੁਲਿਸ ਭਾਈ ਸਾਹਿਬ ਜੀ ਨੂੰ
ਨਾ ਫੜ ਸਕੀ | ਐਨਾਂ ਹਾਲਾਤਾਂ ਚ ਹੁਣ ਆਪ ਜੀ ਨੇ ਘਰ ਬਾਰ ਛਡ ਦਿਤਾ ਤੇ ਖਾਕ੍ਦੁ ਸਿੰਘਾਂ ਨਾਲ ਹੀ ਵਿਚਰਨ ਲਗੇ |
ਓਧਰ ਆਪ ਜੀ ਦੇ ਪਿਤਾ ਸਿੰਘਾਂ ਨਾਲ ਮਿਲੇ ਸਿੰਘਾਂ ਨੇ ਆਪ ਜੀ ਨੂੰ ਆਪਣਾ ਏਹਿ ਮਾਰਗ
ਛਡਨ ਨੂੰ ਕਿਹਾ ਤੇ ਕਿਹਾ ਤੇਰੀ ਲੋੜ ਤੇਰੇ
ਪਰਿਵਾਰ ਨੂੰ ਜਾਦਾ ਹੈ ਪਰ ਭਾਈ ਸਾਹਿਬ ਜੀ ਨੇ ਸਿੰਘਾ ਦੀ ਗਲ ਮੋੜ ਕੇ ਕਿਹਾ ਮੈਂ ਹੁਣ ਆਖਿਰੀ ਸਵਾਸ ਤੀਕਰ ਲੜਾਂਗਾ ਏਹਿ ਮੇਰੇ
ਫੈਸਲੇ ਹਨ |
17 ਨੰਬ੍ਬਰ 1993 ਨੂੰ ਮੁਖ ਸਿੰਘਾਂ ਨੇ ਜੰਮੂ ਵਿਖੇ ਪਿੰਡ ਗਾਡੀਗੜ ਚ ਇਕ ਮੀਟਿੰਗ ਰਖੀ ਅਮ੍ਰਿਤ
ਵੇਲੇ ਦੇ ਨਿਤਨੇਮ ਤੋਂ ਬਾਦ ਸਿੰਘ ਇਕਠੇ ਹੋਏ ਓਸ ਸਮੇ ਬਾਕੀ ਸਿੰਘਾਂ ਦੇ ਵਾਂਗ ਭਾਈ ਗੁਰਮੇਲ ਸਿੰਘ
ਜੀ ਵੀ ਕੇਸੀ ਇਸ਼ਨਾਨ ਕਰਕੇ ਕੇਸ ਗਿਲੇ ਸਨ ਪਰ ਸਿਰ ਤੇ ਛੋਟੀ ਦਸਤਾਰ ਰਖੀ ਹੋਈ ਸੀ | ਓਨਾਂ ਦਿਨਾ ਜੰਮੂ ਚ ਕ੍ਰ੍ਫੁ ਲਗਾ ਹੋਣ ਕਰਕੇ ਕੁਝ ਵੀ ਖਾਨੇ
ਨੂੰ ਨਹੀ ਸੀ ਮਿਲਿਆ ਭਾਈ ਸਾਹਿਬ ਜੀ ਨੇ ਪਿਛਲੇ ਦਿਨਾ ਚ ਉਬਲੇ ਹੋਏ ਮਟਰ ਖਾਦੇ ਹੋਏ ਸੀ |
ਸਿੰਘ ਬੇਖਬਰ ਸਨ ਕੀ ਕਿਸੇ ਮੁਖਬਰ ਨੇ ਜਾ ਕੇ ਭਾਰਤੀ ਸੁਰਖਿਆ ਦਸਤੇ ਨੂੰ ਪਿੰਡ ਵਿਚ
ਸਿੰਘਾਂ ਦੇ ਹੋਣ ਦੀ ਸੂਹ ਦੇ ਦਿਤੀ | ਫੋਰਸਾਂ ਨੇ ਅਚਾਨਕ ਹੀ ਘਰ ਨੂੰ ਘਰ ਪਾ ਲਇਆ | ਫੋਰਸਾਂ ਦੇ ਅਚਾਨਕ ਹਮਲੇ ਤੋਂ ਮੁਖੀ ਸਿੰਘਾ ਨੂੰ ਬਚਾਉਣ ਬਹੁਤ ਜਰੂਰੀ ਸੀ ਅਤੇ ਏਸ ਮਿਸ਼ਨ ਨੂੰ ਭਾਈ ਗੁਮੇਲ ਸਿੰਘ ਜੀ ਅਤੇ ਭਾਉ ਭੁਪਿੰਦਰ ਸਿੰਘ ਡ ਜੀ ਨੇ
ਫੋਰਸਾਂ ਨੂੰ ਟਕਰਾ ਦੇਣਾ ਸ਼ੁਰੂ ਕਰ ਦਿਤਾ ਅਤੇ ਰਣਨੀਤੀ ਦੇ ਤਹਿਤ ਵਖ ਵਖ ਪਾਸੇ ਨੂ ਹੋ ਗਏ ਤਾਕੀ
ਮੁਖੀ ਖਾਕ੍ਦੁ ਸਹੀ ਸ੍ਲਾ,ਮਤ ਨਿਕਲ ਸਕਣ | ਭਾਰਤੀ ਫੋਰਸਾ ਨਾਲ ਟਾਕਰਾ ਕਰਦਿਆਂ ਭਾਈ ਭੁਪਿੰਦਰ
ਸਿੰਘ ਜੀ ਨੇ ਜਦ ਵੇਖਿਆ ਕੀ ਹੁਣ ਸ਼ਹੀਦੀ ਦਾ ਸਮਾ ਨੜੇ ਹੈ ਤਾਂ ਓਨਾ ਫੋਰਸਾਂ ਹਥ ਜਿੰਦਾ ਆਉਣ ਦੀ
ਵਜਾਏ ਸਾਇਨਾਇਟ ਖਾ ਲਇਆ ਅਤੇ ਸ਼ਹੀਦ ਹੋ ਗਏ |
ਓਧਰ ਦੂਜੇ ਪਾਸੇ ਭਾਈ ਸਾਹਿਬ ਜੀ ਭਾਰਤੀ ਫੋਰਸਾਂ ਨਾਲ ਲੜਦੇ ਹੋਈਆਂ ਦੁਰ ਨਿਕਲ ਗਏ ਹਲਕੀ
ਭਾਈ ਸਾਹਿਬ ਜਖਮੀ ਹੋ ਚੁਕੇ ਸਨ ਫੋਰਸਾਂ ਪਿਛੇ ਸਨ ਆਪ ਜੀ ਪਾਸ ਓਸ ਸਮੇ ਇਕ ਕਪ੍ਨ੍ਤ੍ਹਕ ਰਸਾਲਾ ''ਚਿਠੀਆਂ ਜਿੰਦਾ ਅਤੇ ਸੁਖਾ, ਅਤੇ ਇਕ ਪੇੰਸਿਲ ਬੰਬ
ਵੀ ਸੀ ਆਪ ਜੀ ਨੇ ਪੇੰਸਿਲ ਬੰਬ ਦਾ ਇਸਤੇਮਾਲ ਕੀਤਾ ਓਹ ਨਕਾਰਾ ਹੋ ਗਇਆ |ਆਪ ਜੀ ਜਖਮੀ ਹੋਣ ਕਰਕੇ ਜਾਦਾ ਚਲ ਨਹੀ ਪਾ ਰਿਹੇ ਸੀ ਜਿਸ ਕਰਕੇ ਆਪ ਜੀ
ਨੂੰ ਭਾਰਤੀ ਸੁਰਖਿਆ ਬਲਾ ਨੇ ਗ੍ਰਿਫਤਾਰ ਕਰ ਲਇਆ |
ਓਨਾ
ਦਿਨਾ ਸਾਰਾ ਸਿਖ ਜਗਤ ਸੰਘਰਸ਼ ਨੂੰ ਹੁੰਗਾਰਾ ਦੇ ਰਿਹਾ ਸੀ ਭਾਰਤੀ ਨਿਜ਼ਾਮ ਨੇ ਸੰਘਰਸ਼ ਨੂੰ ਫੇਲ ਕਰਨ
ਦੇ ਇਰਾਦੇ ਵਾਜੋਂ ਸਿਕਾ ਦਾ ਮਨੋਬਲ ਤੋੜਨਾ ਬੇਹਤਰ ਸਮਝਿਆ ਤੇ ਭਾਈ ਸ੍ਦਾਹਿਬ ਜੀ ਦੀਆਂ ਅਖਾਂ ਤੇ
ਪੱਟੀ ਬਣ ਕੇ ਪਿੰਡ ਇੰਦਰਾ ਨਗਰ ਦੇ ਖੇਤਾਂ ਚ ਲੈ ਗਏ ਤੇ ਲੋਕਾ ਦੇ ਸਾਮਨੇ ਭਾਰੀ ਤਸ੍ਤ੍ਦ ਕੀਤਾ
ਗਇਆ |
ਆਪ ਜੀ
ਨੂੰ ਕਿਹਾ ਗਇਆ ਕੀ ਸਾਡਾ ਸਾਥ ਦੇ ਨਹੀ ਤਾਂ ਤੇਨੁ ਮੋਤ ਦੇ ਘਾਟ ਲਾ ਸੁੱਟਾਂਗੇ |
ਆਪਜੀ ਦੇ ਬੋਲ
ਸਨ
ਹਿਮਤ
ਜੋ ਹੈ ਸ਼ੀਨ ਲੋ,
ਦਸਤ- ਏ- ਜ੍ਫਾਂ ਸੇ ਤੇਗ ਕਰੇਂ,
ਏਹਲ - ਏ- ਸਿਤਮ ਸੇ ਰਹਿਮ ਕਾ ਸਵਾਲ ਹੈ ਕਿਆ
ਪੁਲਿਸ
ਨੂੰ ਹਾਲੀ ਤਕ ਭਾਈ ਸਾਹਿਬ ਜੀ ਦੇ ਬਾਰੇ ਕੁਝ ਪਤਾ ਨਹੀ ਸੀ ਲਗ ਰਿਹਾ ਭਾਰਤੀ ਸੁਰਖਿਆ ਬਲਾ ਨੇ ਭਾਈ
ਸਾਹਿਬ ਜੀ ਨੂੰ ਬਡੇ ਬੇ ਰਹਿਮੀ ਨਾਲ ਅਤਿਆਚਾਰ ਦਾ ਸ਼ਿਕਾਰ ਬਣਾਇਆ ਆਪ ਜੀ ਦੇ ਹਥ ਅਤੇ ਪੈਰ ਤੋੜ
ਦਿਤੇ ਇਥੇ ਹੀ ਬਸ ਨਹੀ ਕੀਤੀ ਰਾਈਫਲ ਦੇ ਬਟ ਨਾਲ ਭਾਈ ਸਾਹਿਬ ਜੀ ਦੇ ਸ਼ਰੀਰ ਦਾ ਪਿਛਲਾ ਹਿੱਸਾ ਵੀ
ਤੋੜ ਦਿਤਾ ਗਇਆ |
ਸਿਪਾਹੀਆਂ
ਨੇ ਵਲਦਿਆ ਸਿਗਰਟਾਂ ਨਾਲ ਆਪ ਜੀ ਨੂੰ ਸਾੜਿਆ ਗਇਆ ਕਾਰ ਬੇਟਰੀ ਦੇ ਨਾਲ ਕਰੰਟ ਦੇ ਜਖ੍ਮ ਕੀਤੇ ਗਏ
ਪਰ ਗੁਰੂ ਦੇ ਲਾਡਲੇ ਤੋਂ ਕੋਈ ਜਾਣਕਾਰੀ ਹਾਸਿਲ ਨਾ ਕਰ ਸਕੇ |
ਭਾਈ
ਗੁਰਮੇਲ ਸਿੰਘ ਜੀ ਇਕ ਸਿਖ ਅਧਿਕਾਰੀ ਦੇ ਸਪੁਰਦ ਕਰ ਦਿਤਾ ਗਇਆ ( ਯਾਦ ਰਹੇ ਏਹਿ ਜਾਣਕਾਰੀ ਓਸ ਸਿਖ ਅਧਿਕਾਰੀ ਨੇ ਸਾਂਝੀ ਕੀਤੀ ਹੈ ਜੋ ਏਸ ਵੇਲੇ ਸੇਵਾ
ਮੁਕਤ ਹੋ ਚੁਕੇ ਹਨ )
ਓਸ ਸਿਖ
ਅਧਿਕਾਰੀ ਦੇ ਕਹਿਣ ਤੇ ਭਾਈ ਸਾਹਿਬ ਜੀ ਨੇ ਆਪਣੇ ਬਾਰੇ ਓਸਨੂੰ ਦਸਿਆ ਓਸ ਵੇਲੇ ਭਾਈ ਗੁਰਮੇਲ ਸਿੰਘ
ਜੰਮੂ ਜੀ ਨੇ ਜਾਣਕਾਰੀ ਦਸੀ
ਮੇਰਾ ਨਾਂ
ਗੁਰਮੇਲ ਸਿੰਘ ਹੈ
ਮੇਰੇ ਮਾਤਾ
ਸਾਹਿਬ ਕੌਰ ਜੀ ਹਨ
ਮੇਰੇ
ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਹਨ ਅਤੇ ਮੈ ਆਨੰਦ ਪੂਰੀ ਦਾ ਵਾਸੀ ਹਾਂ |
ਜੋ ਸਿਖ
ਸੰਘਰਸ਼ ਵਿਚ ਲੜ ਰਿਹੇ ਹਨ ਓਹ ਮੇਰੇ ਭਾਈ ਅਤੇ ਭੇਣਾ ਹਨ ਅਤੇ ਏਨੀ ਜਾਣਕਾਰੀ ਦੇਣ ਟੋਨਾ ਬਾਦ ਭਾਈ
ਸਾਹਿਬ ਜੀ ਨੇ ਗਜ ਕੇ ਜੇਕਰ ਛਡਿਆ ''ਬੋਲੇ
ਸੋ ਨਿਹਾਲ ਸਤਿ ਸ੍ਰੀ ਅਕਾਲ |
ਜੇਕਾਰੇ ਦੀ ਗੂੰਜ ਭਾਰਤੀ ਸੁਰਖਿਆ ਬਲਾਂ ਦੇ ਕਣ ਪਾੜ ਰਖ ਦਿਤਾ ਅਤੇ ਅੱਗ ਦੇ ਭਾਂਬੜ
ਵਾਗੋੰ ਵ੍ਲਦੇ ਹੋਏ ਭਾਈ ਸਾਹਿਬ ਜੀ ਤੇ ਗੁੱਸਾ ਕੜਨ ਲਗੇ ਆਪ ਜੀ ਨੇ ਜੇਕਾਰੇ ਗਜਾਉਣੇ ਜਾਰੀ ਰਖੇ
ਤੇ ਫੋਰਸਾਂ ਰਾਈਫਲ ਦੇ ਬਟ ਆਪ ਜੀ ਦੇ ਸਿਰ ਤੇ ਮਾਰਦੇ ਰਿਹੇ | ਪਰ ਫੋਰਸਾਂ ਇਥੇ ਹੀ ਨਹੀ ਰੁਕੀਆਂ ਇਕ ਅਧਿਕਾਰੀ ਨੇ ਭਾਈ ਗੁਰਮੇਲ ਸਿੰਘ ਜੰਮੂ ਜੀ ਦੇ ਸਿਰ ਚ 11 ਗੋਲੀਆਂ ਮਾਰ ਦਿਤੀਆਂ ਅਤੇ ਆਪ ਜੀ ਦੇ ਸਿਰ ਦੀ ਖੋਪੜੀ
ਦੇ ਦੋ ਹਿੱਸੇ ਕਰ ਦਿਤੇ |
ਏਸ
ਸੁਰਮੇ ਦੇ ਓਹ ਬੋਲ ਜੋ ਭਾਈ ਤਾਰੂ ਸਿੰਘ ਜੀ ਦੀ ਤਸਵੀਰ ਮੋਹਰੇ ਖੜਕੇ ਕਹੇ ਸਨ ਓਹ ਸਚ ਕਰ ਦਿਤੇ
ਅਤੇ ''ਜਿੰਦਾ ਸ਼ਹਾਦਤ''' ਦੀ ਵਿਰਾਸਤ ਨੂੰ ਕਾਇਮ ਰਖਿਆ |
ਇਥੇ
ਏਹਿ ਜਾਣਨ ਦੀ ਲੋੜ ਹੈ ਕੀ ਭਾਰਤੀ ਸੁਰਖੀਆਂ ਬਲਾਂ ਨੇ ਮਾਨਵ ਅਧਿਕਾਰ ਦੇ ਸਾਰੇ ਨਿਆਮ ਛਿਕੇ ਟੰਗ
ਦਿਨ ਦੇ ਉਜਲੇ ਵਿਚ ਭਾਰੀ ਜਨਤਾ ਦੇ ਸਾਮਨੇ ਭਾਈ ਗੁਰਮੇਲ ਸਿੰਘ ਜੰਮੂ ਜੀ ਨੂੰ ਸ਼ਹੀਦ ਕਰ ਦਿਤਾ |
ਏਹਿ
ਕੇਸ ਜਸ ਅਦਾਲਤ ਵਿਚ ਲੈ ਗਏ ਤਾਂ ਜਜ ਨੇ ਏਹਿ ਕੇਸ ਲੇਨ ਤੋਂ ਮਨਾ ਕਾਰ ਦਿਤਾ |
ਆਓ
ਕੌਮ ਦੇ ਏਸ ਮਹਾਨ ਸ਼ੁਰਬੀਰ ਨੂੰ ਓਹਨਾਂ ਦੇ ਸ਼ਹੀਦੀ ਦਿਹਾੜੇ ਤੇ ਯਾਦ ਕਰਦਿਆਂ ਓਹਨਾਂ ਨੂੰ ਸ਼ਰਧਾ ਦੇ
ਫੁੱਲ ਭੇਟ ਕਰੀਏ |
ਦਾਸ
ਅਤੇ ਅਦਾਰਾ ਮੀਡੀਆ ਖਾਲਿਸਤਾਨ ਵੀਰ ਯੋਧੇ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ |KhalsaRaj131699@gmail.com

Comments
Post a Comment