Posts

Image
ਇਤਿਹਾਸ ਦੇ ਪੰਨਿਆਂ ਦਾ ਅਣਗੋਲਿਆ ਇਕ ਲਾਸਾਨੀ ਸਿਖ ਯੋਧਾ ਸ਼ਹੀਦ ਭਾਈ ਗੁਰਮੇਲ ਸਿੰਘ ਜੀ ਜੰਮੂ ( ਸ਼ਹੀਦੀ 17 ਨਵੰਬਰ 1993 ) ਤੇਰੀ ਕਿਸ ਕਿਸ ਗਲ ਨੂੰ ਭੁਲ ਜਾਵਾ ? ਤੇਰੀ ਕਿਸ ਕਿਸ ਗਲ ਨੂੰ ਯਾਦ ਰਖਾਂ ? ਏਹਿ ਸੀਸ ਮੇਰੇ ਤੇ ਕਰਜ਼ ਹੈ ਮੇਰੇ ਮਿਤਰਾ ਦਸ ਕਿਸ ਥਾਂ ਧਰਾਂ ? ਨਵੇਕਲੇ ਸਿਖ ਸੰਘਰਸ਼ ਨੂੰ ਆਜ਼ਾਦੀ ਦੇ ਮਿਸ਼ਨ ਤੀਕਰ ਲੈ ਜਾਨ ਨੂੰ ਭਾਰਤ ਵਿਚ ਵਖ ਵਖ ਥਾਵਾਂ ਦੇ ਵਸਦੇ ਸਿਖ ਜੁਝਾਰੂਆਂ ਨੇ ਸ਼ਾਹਦਤ ਦੇ ਜਾਮ ਪੀਤੇ ਅਤੇ ਸੰਘਰਸ਼ ਨੂੰ ਮੰਜ਼ਿਲ ਤਕ ਪਹੁਚਾਨ ਨੂੰ ਸੇਵਾ ਵਿਚ ਲਗੇ ਹੋਏ ਹਨ | ਜੋ ਸੰਘਰਸ਼ ਕਿਸੇ ਵੇਲੇ ਪੰਜਾਬ ਦੇ ਹਕਾਂ ਲਈ ਸ਼ੁਰੂ ਕੀਤਾ ਗਇਆ ਸੀ ਓਹ ਸੰਘਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਦੀ ਅਗਵਾਈ ਹੇਠ ਕੌਮ ਦਾ ਸੰਘਰਸ਼ ਬਣ ਚੁਕਿਆ ਸੀ | 1984 ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਹਮਲਾ ਕੇਵਲ ਪੰਜਾਬ ਦਾ ਨਹੀ ਪੂਰੀ ਕੌਮ ਦੇ ਹਿਰਦੇ ਭ੍ਲੂੰਦਰ ਕੇ ਰਖ ਗਇਆ ਸੀ ਜਿਸ ਵਾਜੋਂ ਆਪਣੇ ਸਰਬਉਚ ਧਰਮ ਸਥਾਨ ਤੇ ਕੀਤਾ ਹਮਲਾ ਸਿਖ ਨਾ ਸਹਾਰ ਸਕੇ ਅਤੇ ਭਾਰਤ ਦੇ ਖਿਤੇ ਚੋ ਨੋਜਵਾਨ ਬਦਲਾ ਲੇਨ ਨੂੰ ਤੁਰ ਪਾਏ | ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਕੀਤੇ ਹਮਲੇ ਨੂੰ '' ਬਾਬਾ ਬੰਦਾ ਸਿੰਘ ਬਹਾਦੁਰ ਜੀ ''' ਦੀ ਜਨਮ ਧਰਤੀ ਜੰਮੂ ਕਸ਼ਮੀਰ ਦੇ ਲੋਕੀ ਕਿਵੇਂ ਜਰ ਸਕਦੇ ਸਨ ਅਤੇ ਜੰਮੂ ਕਸ਼ਮੀਰ ਦੇ ਨੋਜਵਾਨਾਂ   ਸਿਰ ਤੇ ਕਫਨ ਬਣ ਪੰਜਾਬ ਨੂੰ ਚਾਲੇ ਪਾ ਦਿਤੇ | ਜੰਮੂ ਦੇ ਸਿੰਘਾਂ ਕਸ਼ਮੀਰ ਤੋਂ ਨਵ...

ਸ਼ਹੀਦ ਭਾਈ ਜਨਰਲ ਲਾਭ ਸੁੱਖਾ ਸਿਪਾਹੀ

Image
ਸ਼ਹੀਦੀ ਦਿਹਾੜਾ 12 ਜੁਲਾਈ 1988, "ਸ਼ਹੀਦ ਭਾਈ ਸੁਖਦੇਵ ਸਿੰਘ ‘ਸੁੱਖਾ ਸਿਪਾਹੀ’ ਉਰਫ ਸ਼ਹੀਦ ਜਨਰਲ ਲਾਭ ਸਿੰਘ ਪੰਜਵੜ" - ਖਾਲਿਸਤਾਨ ਕਮਾਂਡੋ ਫੋਰਸ ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋ, ਅਸੀ ਉਠਾਂਗੇ ਚੰਡੀ ਦੀ ਵਾਰ ਬਣਕੇ ॥ ਜਿਨ੍ਹਾਂ ਸੂਲਾਂ ਨੇ ਦੇਣਾ ਨਾ ਸੌਣ ਸਾਨੂੰ, ਛਾਂਗ ਦਿਆਗੇ ਖੰਡੇ ਦੀ ਧਾਰ ਬਣਕੇ ॥ ਆਪ ਜੀ ਦਾ ਜਨਮ ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦੇ ਵੱਡੇ ਭਰਾ ਸ੍ਰ: ਦਲਜੀਤ ਸਿੰਘ ਜੀ ਹਨ। ਆਪ ਜੀ ਦੇ ਪਿਤਾ ਜੀ ਛੋਟੇ ਹੁੰਦਿਆਂ ਹੀ ਅਕਾਲ ਚਲਾਣਾ ਕਰ ਗਏ ਸਨ। ਭਾਈ ਸੁਖਦੇਵ ਸਿੰਘ ਜੀ ਨੇ ਦਸਵੀਂ ਤੱਕ ਦੀ ਪੜਾਈ ਪੰਜਵੜ ਦੇ ਹਾਈ ਸਕੂਲ ਤੋਂ ਅਤੇ 12ਵੀਂ ਬੀੜ ਬਾਬਾ ਬੁੱਢਾ ਸਾਹਿਬ ਕਾਲਜ ਤੋਂ ਪਾਸ ਕੀਤੀ। ਭਾਈ ਸਾਹਿਬ ਜੀ ਕਬੱਡੀ ਦੇ ਬਹੁਤ ਵਧੀਆ ਖਿਡਾਰੀ ਸਨ। ਭਾਈ ਸਾਹਿਬ ਜੀ 1971 ਵਿਚ ਪੰਜਾਬ ਪੁਲਿਸ ਵਿਚ ਭਰਤੀ ਹੋ ਗਏ। ਸੰਨ 1977 ਵਿਚ ਭਾਈ ਸੁਖਦੇਵ ਸਿੰਘ ਜੀ ਦਾ ਅਨੰਦ ਕਾਰਜ ਬੀਬੀ ਦਵਿੰਦਰ ਕੌਰ ਪੁੱਤਰੀ ਸ੍ਰ: ਚਰਨ ਸਿੰਘ ਵਾਸੀ ਉੜਮੁੜ ਟਾਂਡਾ ਨਾਲ ਹੋਈ ਅਤੇ ਦੋ ਸਪੁੱਤਰ ਰਾਜੇਸ਼ਵਰ ਸਿੰਘ ਤੇ ਪਰਦੀਪ ਸਿੰਘ ਪੈਦਾ ਹੋਏ। 13 ਅਪ੍ਰੈਲ 1978 ਦੇ ਖ਼ੂਨੀ ਸਾਕੇ ਨੇ ਆਪ ਜੀ ਦੇ ਮਨ ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਤੇ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਦੇ ਸੰਪਰਕ ਵਿਚ ਆਏ। ਭਾਈ ਸਾਹਿਬ ਨੇ ਪੁਲਿਸ ਦੀ ਨੌਕਰੀ ਕਰਦਿਆਂ ਹੀ ਕਈ ਸਿੱਖ ਪੰਥ ਦੇ ਦੋਖੀ ਤੇ ਕਾਤਲਾਂ ਨੂੰ ਸੋਧਾ ਲਾ ਕੇ ਨਰਕਧਾਮ ਭੇਜਿਆ। ਸੰਨ 1982 ਵਿਚ ਜੇਠ ਮਹੀਨੇ ਦੀ ਸੰਗ...

ਸ਼ਹੀਦ ਭਾਈ ਕੁਲਵਿੰਦਰ ਸਿੰਘ ਪਿੰਕੀ ਜੀ

Image
ਦੁਆਬੇ ਏਰੀਏ ਦਾ ਜੁਝਾਰੂ ਸ਼ਹੀਦ ਭਾਈ ਕੁਲਵਿੰਦਰ ਸਿੰਘ ਪਿੰਕੀ ਬੀ.ਟੀ.ਐਫ. ਲੈਫਟੀਨੈਂਟ ਜਨਰਲ (ਦੋਆਬਾ ਜੋਨ) 23 ਸਾਲ ਦੀ ਉਮਰ ਵਿੱਚ ਪੰਥ ਲਈ ਜੂਝ ਕੇ ਆਪਣੀ ਜਾਨ ਕੁਰਬਾਨ ਕਰਨ ਵਾਲਾ ਸੂਰਮਾ ਹੈ ,, ਸੰਨ 1987 ਵਿੱਚ ਦਸਵੀ ਕਲਾਸ ਵਿੱਚ ਪੜ੍ਹਦੇ ਵਕਤ ਭਾਈ ਸਾਹਿਬ  ਆਪਣੇ ਸਾਥੀਆਂ ਨਾਲ ਜਿਲ੍ਹਾਂ ਕਪੂਰਥਲਾ ਦੇ ਪਿੰਡ ਭਾਮ ਮੇਲਾ ਦੇਖਣ ਗਏ ਤਾਂ ਵਾਪਸ ਆਉਦੇਂ ਵੇਲੇ ਭਾਈ ਸਾਬ ਹੋਰੀ ਪਿੰਡ ਜਾਣ ਲ਼ਈ ਪਾਂਛਟਾ ਪਿੰਡ ਦੇ ਬੱਸ ਸਟੈਂਡ ਤੇ ਖੜੇ ਬੱਸ ਦੀ ਉਡੀਕ ਕਰ ਰਹੇ ਸੀ , ਪਿੰਡ ਵਿੱਚ ਪੁਲਿਸ ਦੀ ਚੌਂਕੀ ਸੀ ( ਪਿੰਡ ਪਾਂਛਟਾ ਭਾਈ ਤਲਵਿੰਦਰ ਸਿੰਘ ਬੱਬਰ ਦਾ ਪਿੰਡ ਹੈ ਜਿਸ ਕਰਕੇ ਇਹ ਚੌਂਕੀ ਪਿੰਡ ਵਿੱਚ ਬਿਠਾਈ ਗਈ ਸੀ) ਉਸ ਪਿੰਡ ਦਾ ਇੱਕ ਪੁਲਸ ਟਾਊਟ ਸੀ ਜੱਸੀ ਉਸਨੇ ਪੁਲਸ ਕੋਲ ਮੁੱਖਬਰੀ ਕਰ ਕੇ ਇਹ ਕਹਿ ਕੇ ਗ੍ਰਿਫਤਾਰ ਕਰਵਾ ਦਿੱਤਾ ਕਿ ਬੱਸ ਅੱਡੇ ਤੇ ਕੁੱਝ ਸ਼ੱਕੀ ਨੋਜਵਾਨ ਖੜ੍ਹੇ ਹਨ ,, ਪੁਲਿਸ ਨੇ ਭਾਈ ਕੁਲਵਿੰਦਰ ਸਿੰਘ ਪਿੰਕੀ ਅਤੇ ਦੋ ਹੋਰ ਨੋਜਵਾਂਨਾ ਨੂੰ ਸ਼ੱਕ ਦੇ ਅਧਾਰ ਤੇ ਗ੍ਰਿਫਤਾਰ ਕਰ ਲਿਆਂ ਅਤੇ ਫਗਵਾੜੇ C.I.A ਸਟਾਫ ਵਿੱਚ ਰੱਖ ਕੇ 18 ਸਾਲ ਦੀ ਉਮਰ ਵਿੱਚ ਅਣਮਨੁੱਖੀ ਤਸੀਹੇ ਦਿੱਤੇ ਗਏ , ਅਤੇ ਕਈ ਦਿਨ ਟਾਰਚਰ ਕਰਨ ਤੋਂ ਬਾਅਦ ਪੁਲਿਸ ਨੇ ਆਪਣੇ ਕੋਲੋ ਕਈ ਰੋਂਦ ਅਤੇ ਇਕ ਪਿਸਤੋਲ ਨਜਾਇਜ ਅਸਲੇ ਦਾ ਕੇਸ ਪਾ ਕੇ ਕਪੂਰਥਲਾ ਜੇਲ੍ਹ ਭੇਜ ਦਿੱਤਾਂ 9 ਮਹੀਨੇ ਬਾਅਦ ਪਰਿਵਾਰ ਨੇ ਭਾਈ ਕੁਲਵਿੰਦਰ ਸਿੰਘ ਪਿੰਕੀ ਦੀ ਜਮਾਨਤ ਕਰਵਾ ਲਈ ਤੇ ਘਰ ਲੈ ਆਏ , ਪਰ ਥੋੜੇ ਹ...

ਭਾਈ ਹਰਨੇਕ ਸਿੰਘ ਭੱਪ ਜੀ

Image
ਜੈਪੁਰ ਜੇਲ੍ਹ ਤੋਂ ਪੈਰੋਲ ਤੇ ਘਰ ਅਇਆ ਉਮਰਕੈਦੀ ਸਿੱਖ ਜੁਝਾਰੂ-ਭਾਈ ਹਰਨੇਕ ਸਿੰਘ ਭੱਪ ਸਰਬਜੀਤ ਸਿੰਘ ਘੁਮਾਣ((97819-91622)) ............................... (ਵਿਸੇਸ਼ ਬੇਨਤੀ-ਇਹ ਲਿਖਤ ਵੀਰ ਭੱਪ ਦੇ ਪਹਿਲੀ ਵੇਰ ਪੈਰੋਲ ਆਉਣ ਮੌਕੇ ਲਿਖੀ ਸੀ-ਕਈ ਭੈਣ-ਭਰਾ ਜਿੰਨਾਂ ਨੇ ਉਦੋਂ ਨਹੀ ਸੀ ਪੜ੍ਹੀ ਤੇ ਵੀਰ ਬਾਰੇ ਜਾਨਣ ਦੇ ਇਛੁਕ ਹਨ,ਉਨ੍ਹਾਂ ਦੇ ਕਹਿਣ ਤੇ ਦੁਬਾਰਾ ਪੋਸਟ ਕਰ ਰਹੇ ਹਾਂ ਜੀ!ਧੰਨਵਾਦ_........ 9915513506 ਭਾਈ ਹਰਨੇਕ ਸਿੰਘ ਭੱਪ ਨਾਲ ਇਸ ਨੰਬਰ ਤੇ ਗੱਲ ਕਰ ਸਕਦੇ ਹੋ) ................................... ਸਿਖ ਹਲਕਿਆਂ ਵਿਚ ਭਾਈ ਹਰਨੇਕ ਸਿੰਘ ਭੱਪ ਦੇ ਪੈਰੋਲ ਉਤੇ ਆਉਣ ਅਤੇ ਲੱਗਭੱਗ ਤਿੰਨ ਦਹਾਕਿਆਂ ਮਗਰੋਂ ਆਪਦੀ ਮਾਂ ਨੂੰ ਮਿਲਣ ਦੀ ਬੇਅਥਾਹ ਖੁਸ਼ੀ ਹੈ।ਸਾਰੇ ਸਿਖ ਜਗਤ ਵਿਚ ਉਤਸ਼ਾਹ ਵਾਲ਼ੀ ਲਹਿਰ ਹੈ। ਜੂਨ ਅਤੇ ਨਵੰਬਰ ੧੯੮੪ ਨੂੰ ਭਾਰਤੀ ਹਕੂਮਤ ਨੇ ਸਿਖ ਕੌਮ ਉਪਰ ਐਹੋ ਜਿਹਾ ਕਹਿਰ ਢਾਹਿਆ ਕਿ ਸਿਖ ਨੌਜਵਾਨੀ ਕੌਮ ਦੀ ਡਿੱਗੀ ਹੋਈ ਪੱਗ ਚੱਕਕੇ ਕੌਮ ਦੇ ਸਿਰ ਤੇ ਸਜਾਉਣ ਲਈ ਮੈਦਾਨ ਵਿਚ ਆਉਣਾ ਪਿਆ।ਸਿਖੀ ਅਤੇ ਸਿਖਾਂ ਉਪਰ ਹੋ ਰਹੇ ਜੁਲਮਾਂ ਖਿਲਾਫ ਨਿਤਰਨ ਵਾਲਿਆਂ ਵਿਚੋਂ ਇਕ ਸਿਖ ਨੌਜਵਾਨ ਹੈ ਸ.ਹਰਨੇਕ ਸਿੰਘ ਉਰਫ ਭੱਪ ਪੁੱਤਰ ਤਾਰਾ ਸਿੰਘ ਪਿੰਡ ਬੁਟਾਹਰੀ, ਥਾਣਾ ਡੇਹਲੋਂ, ਜਿਲ੍ਹਾ ਲੁਧਿਆਣਾ ਜੋ ਇਸ ਸਮੇਂ ਕੇਂਦਰੀ ਜੇਲ੍ਹ ਜੈਪੁਰ ਵਿਚ ਨਜ਼ਰਬੰਦ ਹੈ।ਭਾਈ ਭੱਪ ਦੀ ਕੁੱਲ ਕੈਦ ੧੫ ਸਾਲ ਬਣਦੀ ਹੈ।ਇਸਦਤੋਂ ਪਹਿਲਾਂ ਉਹ ੧੭ ਕੁ ਸਾਲ ਕੌਮ ਦੀ ...

ਰਾਇ ਬੁਲਾਰ ਜੀ

Image
ਰਾਇ ਬੁਲਾਰ ਖ਼ਾਨ ਸਾਹਿਬ ਦੀ ਕਬਰ-ਹਰਪਾਲ ਸਿੰਘ ਪੰਨੂ ਰਾਏ ਬੁਲਾਰ ਦੇ ਵਾਰਿਸਾਂ ਨੇ ਜਮੀਨ ਦੇ ਲਾਲਚ ਵਿਚ ਅਦਾਲਤ ਵਿਚ ਮੁਕੱਦਮਾ ਕਰ ਦਿਤਾ ਕਿ ਸਾਡੇ ਬਜੁਰਗ ਰਾਏ ਬੁਲਾਰ ਦਾ ਦਿਮਾਗ ਉਦੋਂ ਸਹੀ ਨਹੀ ਸੀ ਜਦ ਉਸਨੇ ਆਪਣੀ ਅੱਧੀ ਜਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਸੀ ਤੇ ਹੁਣ ਉਹ ਪੈਲੀ ਸਾਨੂੰ ਮਿਲਣੀ ਚਾਹੀਦੀ ਹੈ-ਇਸ ਮਗਰੋਂ ਜੋ ਕੁਝ ਹੋਇਆ,ਉਹ ਜਾਨਣ ਲਈ ਇਹ ਲੇਖ ਪੜੋ-ਕਮਾਲ -ਕਮਾਲ-ਵਿਸਮਾਦ-................................................. ਰਾਇ ਬੁਲਾਰ ਖ਼ਾਨ ਸਾਹਿਬ ਨਾਲ ਗੁਰੂ ਨਾਨਕ ਦੇਵ ਜੀ ਦੀ ਇੱਕ ਸਾਂਝ ਦਾ ਜ਼ਿਕਰ ਸਾਡੀਆਂ ਸਾਖੀਆਂ ਵਿੱਚ ਨਹੀਂ ਆਉਂਦਾ। ਵੱਡੀ ਘਟਨਾ ਵਾਪਰੀ ਪਰ ਸਾਖੀਆਂ ਵਿੱਚ ਦਰਜ ਨਹੀਂ ਕੀਤੀ ਗਈ। ਇਹ ਸਾਖੀ ਮੈਨੂੰ ਗੁਰੂ ਨਾਨਕ ਗੌਰਮਿੰਟ ਡਿਗਰੀ ਕਾਲਜ ਨਨਕਾਣਾ ਸਾਹਿਬ ਦੇ ਠੇਕੇਦਾਰ ਨੇ ਸੁਣਾਈ। ਹੋਇਆ ਇੰਜ ਕਿ 10 ਅਪਰੈਲ 1993 ਨੂੰ ਨਨਕਾਣਾ ਸਾਹਿਬ ਮੱਥਾ ਟੇਕਿਆ, ਕੀਰਤਨ ਸੁਣਿਆ ਤੇ ਲੰਗਰ ਛਕਿਆ। ਸੋਚਿਆ ਕਿ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਮਿਲਾਂ, ਗੱਲਾਂ ਕਰਾਂ। ਕਾਲਜ ਤਾਂ ਹੋਣਾ ਨਹੀਂ ਇੱਥੇ, ਸਕੂਲ ਹੋਏਗਾ। ਕਿਸੇ ਮਾਸਟਰ ਨੂੰ ਮਿਲੀਏ। ਪੁਲੀਸ ਅਫ਼ਸਰ ਨੂੰ ਦੱਸਿਆ ਕਿ ਮੈਂ ਪ੍ਰੋਫੈਸਰ ਹਾਂ। ਕਿਸੇ ਪ੍ਰੋਫ਼ੈਸਰ ਜਾਂ ਮਾਸਟਰ ਨੂੰ ਮਿਲਣਾ ਚਾਹੁੰਦਾ ਹਾਂ। ਡੀ.ਐੱਸ.ਪੀ. ਨੇ ਦੱਸਿਆ, ‘‘ਅਹਿ ਇਧਰ ਦੋ ਕੁ ਫਰਲਾਂਗ ’ਤੇ ਕਾਲਜ ਹੈ, ਚਲੇ ਜਾਓ।’’ ਤੁਰਦਾ ਗਿਆ। ਅੱਗੇ ਗੇਟ ਆ ਗਿਆ। ਅੰਗਰੇਜ਼ੀ ਅਤੇ ਉਰਦੂ ਅੱਖਰਾਂ ਵਿੱਚ ਲਿਖਿਆ ਹੋਇਆ ...

ਸ਼ਹੀਦ ਭਾਈ ਹੀਰਾ ਸਿੰਘ

Image
"ਮੈਨੂੰ ਮੇਰੇ ਪਿੰਡ ਦੇ ਨੇੜੇ ਮਾਰਿਓ  ਤਾਂ ਕਿ ਮੇਰੀ ਮਾਂ ਮੈਨੂੰ ਲੱਭਦੀ ਨਾ ਫਿਰੇ…। " "ਤੁਸੀਂ ਮੈਨੂੰ ਮਾਰਨਾ ਤਾਂ ਹੈ ਹੀ, ਪਰ ਏਨਾ ਕੁ ਕਰਿਓ ਕਿ ਮੈਨੂੰ ਮੇਰੇ ਪਿੰਡ ਦੇ ਨੇੜੇ ਲਿਜਾ ਕੇ ਮਾਰਿਓ, ਤਾਂ ਕਿ ਮੇਰੀ ਮਾਂ ਨੂੰ ਮੇਰੀ ਲਾਸ਼ ਵੇਖ ਕੇ ਮੇਰੀ ਮੌਤ ਦਾ ਪਤਾ ਲੱਗ ਜਾਵੇ, ਨਹੀਂ ਤਾਂ ਉਹ ਮੈਨੂੰ ਪਤਾ ਨਹੀਂ ਕਿੱਥੇ-ਕਿੱਥੇ ਲੱਭਦੀ ਫਿਰੂਗੀ…।" ਇਹ ਸ਼ਬਦ ਸਨ, ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਅਧੀਨ ਪੈਂਦੇ ਪਿੰਡ ਕਿਲ੍ਹਾ ਲਾਲ਼ ਸਿੰਘ ਦੇ ਗੱਭਰੂ ਹੀਰਾ ਸਿੰਘ ਦੇ, ਜਿਹੜੇ ਕਿ ਉਸ ਨੇ ਫੱਟਾਂ ਨਾਲ਼ ਭੰਨੇ ਹੋਏ ਨੇ ਪੁਲਿਸ ਦੀ ਹਿਰਾਸਤ ਵਿੱਚ, ਪੁਲਿਸ ਅਫ਼ਸਰਾਂ ਨੂੰ ਕਹੇ ਸਨ। ਹੀਰਾ ਸਿੰਘ ਨੂੰ ਇਸ ਹਕੀਕਤ ਦਾ ਪਤਾ ਸੀ ਕਿ ਪੁਲਿਸ ਵਾਲ਼ੇ, ਕਤਲ ਕੀਤੇ ਜਾਣ ਵਾਲ਼ੇ ਸਿੱਖ ਗੱਭਰੂਆਂ ਦੇ ਮਾਪਿਆਂ ਨੂੰ ਉਹਨਾਂ ਦੀਆਂ ਲਾਸ਼ਾਂ ਤਾਂ ਕੀ, ਮਾਰੇ ਜਾਣ ਦੀ ਖ਼ਬਰ ਤਕ ਵੀ ਨਹੀਂ ਦਿੰਦੇ। ਪੁਲਿਸ ਹਿਰਾਸਤ ਵਿੱਚ ਤਸ਼ੱਦਦ ਝੱਲ ਰਿਹਾ ਗੱਭਰੂ ਹੀਰਾ ਸਿੰਘ ਇਸ ਹਕੀਕਤ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਇਸੇ ਲਈ ਹੀ ਉਸ ਨੇ ਕਿਹਾ ਸੀ ਕਿ ਮੈਨੂੰ ਜੇ ਮਾਰਨਾ ਹੈ ਤਾਂ ਮੇਰੇ ਪਿੰਡ ਦੇ ਨੇੜੇ ਲਿਜਾ ਕੇ ਮਾਰਿਓ।  ਪਰ ਅਫ਼ਸੋਸ, ਬੁੱਚੜ ਪੁਲਸੀਆਂ ਨੇ ਉਸ ਦੀ ਇਹ ਆਖ਼ਰੀ ਖਾਹਿਸ਼ ਵੀ ਪੂਰੀ ਨਾ ਕੀਤੀ। ਪਰ ਇੱਕ ਪੁਲਿਸ ਮੁਲਾਜ਼ਮ, ਜਿਸ ਦੀ ਛਾਤੀ ਚੀਰ ਗਏ ਸਨ ਇਹ ਬੋਲ, ਉਹ ਇੱਕ ਪੁੱਤ ਨੂੰ ਉਸ ਦੇ ਮਾਪਿਆਂ ਤਕ ਤਾਂ ਨਹੀਂ ਪਹੁੰਚਾ ਸਕਿਆ, ਪਰ ਉਸ ਨੇ ਭਾਈ ਹੀਰਾ ਸਿੰਘ ਦੇ ਪੁਲਿਸ ਹ...

ਭਾਈ ਜਗਤਾਰ ਸਿੰਘ ਜੱਗੀ ਜੌਹਲ

Image
ਜਾਣੋ: ਭਾਈ ਜਗਤਾਰ ਸਿੰਘ ਜੱਗੀ ਜੌਹਲ ਕੌਣ ਹੈ ਅਤੇ ਉਸਦਾ ਪੰਥ ਦੀ ਸੇਵਾ ਵਿੱਚ ਕਿੰਨਾਂ ਵੱਡਾ ਯੋਗਦਾਨ ਹੈ। ਜਗਤਾਰ ਸਿੰਘ ਉਰਫ ਜੱਗੀ ਜੌਹਲ ਦਾ ਜਨਮ ਇੰਗਲੈਂਡ ਵਿੱਚ ਇਕ ਚੰਗੇ ਪਰਿਵਾਰ ਵਿੱਚ ਹੋਇਆ, ਉਥੇ ਦੇ ਜੰਮਪਲ ਹੋਣ ਦੇ ਬਾਵਜੂਦ ਉਹ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਨਾਲ ਬਚਪਨ ਤੋਂ ਹੀ ਜੁੜਿਆ ਸੀ। ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਉਸ ਦਾ ਝੁਕਾਅ 1984 ਅਤੇ ਉਸ ਤੋਂ ਬਾਅਦ ਦੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਵਾਰੇ ਜਾਣਕਾਰੀ ਇਕੱਠੀ ਕਰਨ ਵੱਲ ਹੋ ਗਿਆ।  ਉਸ ਨੇ ਲੰਮਾ ਸਮਾਂ ਬੜੀ ਮਿਹਨਤ ਨਾਲ 1984 ਅਤੇ ਸਿੱਖ ਸ਼ੰਘਰਸ਼ ਨਾਲ ਸਬੰਧਿਤ ਸ਼ਹੀਦਾਂ ਬਾਰੇ ਜਾਣਕਾਰੀ ਤਸਵੀਰਾਂ ਅਤੇ ਵੀਡੀਓਜ ਆਦਿ ਇਕੱਤਰ ਕੀਤੀਆਂ। ਫਿਰ ਪੰਜਾਬੀ ਤੋਂ ਉਹਨਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਅੱਜ ਤੋਂ 10 -15 ਸਾਲ ਪਹਿਲਾਂ ਸਿੱਖ ਸ਼ੰਘਰਸ਼ ਅਤੇ ਸਿੱਖਾਂ ਨਾਲ ਹੋਈਆਂ ਵਧੀਕੀਆਂ ਵਾਰੇ ਜਾਣਕਾਰੀ ਦੇਣ ਲਈ ਅਤੇ ਦੇਸ਼ ਵਿਦੇਸ਼ ਦੇ ਲੋਕਾਂ ਅਤੇ ਸਿੱਖਾਂ ਨੂੰ  ਜਾਗਰੂਕ ਕਰਨ ਲਈ www.Neverforget84.com ਨਾਮ ਦੀ ਵੈਬਸਾਈਟ ਰਾਹੀਂ ਸ਼ਹੀਦਾਂ ਸਿੰਘਾਂ ਦੀਆਂ ਜੀਵਨੀਆਂ, ਤਸਵੀਰਾਂ, ਸਿੱਖ ਸ਼ੰਘਰਸ਼ ਦੇ ਬਾਰੇ ਅਹਿਮ ਜਾਣਕਾਰੀ ਭਰਪੂਰ ਵੀਡੀਓ ਅਤੇ ਸਿੱਖਾਂ ਨਾਲ ਹੋਏ ਜੁਲਮਾਂ ਨੂੰ ਇੰਟਰਨੈੱਟ ਅਤੇ ਸ਼ੋਸ਼ਲ ਮੀਡੀਆ ਰਾਹੀਂ ਦੁਨੀਆਂ ਭਰ ਦੇ ਸਾਹਮਣੇ ਲਿਆਂਦਾ।  ਅੱਜ ਅਸੀਂ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਜਾ ਸਿੱਖ ਸ਼ੰਘਰਸ਼ ਦੇ ਹੋਰ ਸ਼ਹੀਦਾਂ ਦੀਆਂ ਤਸਵੀਰ...