ਭਾਈ ਹਰਨੇਕ ਸਿੰਘ ਭੱਪ ਜੀ
ਜੈਪੁਰ ਜੇਲ੍ਹ ਤੋਂ ਪੈਰੋਲ ਤੇ ਘਰ ਅਇਆ ਉਮਰਕੈਦੀ ਸਿੱਖ ਜੁਝਾਰੂ-ਭਾਈ ਹਰਨੇਕ ਸਿੰਘ ਭੱਪ ਸਰਬਜੀਤ ਸਿੰਘ ਘੁਮਾਣ((97819-91622)) ............................... (ਵਿਸੇਸ਼ ਬੇਨਤੀ-ਇਹ ਲਿਖਤ ਵੀਰ ਭੱਪ ਦੇ ਪਹਿਲੀ ਵੇਰ ਪੈਰੋਲ ਆਉਣ ਮੌਕੇ ਲਿਖੀ ਸੀ-ਕਈ ਭੈਣ-ਭਰਾ ਜਿੰਨਾਂ ਨੇ ਉਦੋਂ ਨਹੀ ਸੀ ਪੜ੍ਹੀ ਤੇ ਵੀਰ ਬਾਰੇ ਜਾਨਣ ਦੇ ਇਛੁਕ ਹਨ,ਉਨ੍ਹਾਂ ਦੇ ਕਹਿਣ ਤੇ ਦੁਬਾਰਾ ਪੋਸਟ ਕਰ ਰਹੇ ਹਾਂ ਜੀ!ਧੰਨਵਾਦ_........ 9915513506 ਭਾਈ ਹਰਨੇਕ ਸਿੰਘ ਭੱਪ ਨਾਲ ਇਸ ਨੰਬਰ ਤੇ ਗੱਲ ਕਰ ਸਕਦੇ ਹੋ) ................................... ਸਿਖ ਹਲਕਿਆਂ ਵਿਚ ਭਾਈ ਹਰਨੇਕ ਸਿੰਘ ਭੱਪ ਦੇ ਪੈਰੋਲ ਉਤੇ ਆਉਣ ਅਤੇ ਲੱਗਭੱਗ ਤਿੰਨ ਦਹਾਕਿਆਂ ਮਗਰੋਂ ਆਪਦੀ ਮਾਂ ਨੂੰ ਮਿਲਣ ਦੀ ਬੇਅਥਾਹ ਖੁਸ਼ੀ ਹੈ।ਸਾਰੇ ਸਿਖ ਜਗਤ ਵਿਚ ਉਤਸ਼ਾਹ ਵਾਲ਼ੀ ਲਹਿਰ ਹੈ। ਜੂਨ ਅਤੇ ਨਵੰਬਰ ੧੯੮੪ ਨੂੰ ਭਾਰਤੀ ਹਕੂਮਤ ਨੇ ਸਿਖ ਕੌਮ ਉਪਰ ਐਹੋ ਜਿਹਾ ਕਹਿਰ ਢਾਹਿਆ ਕਿ ਸਿਖ ਨੌਜਵਾਨੀ ਕੌਮ ਦੀ ਡਿੱਗੀ ਹੋਈ ਪੱਗ ਚੱਕਕੇ ਕੌਮ ਦੇ ਸਿਰ ਤੇ ਸਜਾਉਣ ਲਈ ਮੈਦਾਨ ਵਿਚ ਆਉਣਾ ਪਿਆ।ਸਿਖੀ ਅਤੇ ਸਿਖਾਂ ਉਪਰ ਹੋ ਰਹੇ ਜੁਲਮਾਂ ਖਿਲਾਫ ਨਿਤਰਨ ਵਾਲਿਆਂ ਵਿਚੋਂ ਇਕ ਸਿਖ ਨੌਜਵਾਨ ਹੈ ਸ.ਹਰਨੇਕ ਸਿੰਘ ਉਰਫ ਭੱਪ ਪੁੱਤਰ ਤਾਰਾ ਸਿੰਘ ਪਿੰਡ ਬੁਟਾਹਰੀ, ਥਾਣਾ ਡੇਹਲੋਂ, ਜਿਲ੍ਹਾ ਲੁਧਿਆਣਾ ਜੋ ਇਸ ਸਮੇਂ ਕੇਂਦਰੀ ਜੇਲ੍ਹ ਜੈਪੁਰ ਵਿਚ ਨਜ਼ਰਬੰਦ ਹੈ।ਭਾਈ ਭੱਪ ਦੀ ਕੁੱਲ ਕੈਦ ੧੫ ਸਾਲ ਬਣਦੀ ਹੈ।ਇਸਦਤੋਂ ਪਹਿਲਾਂ ਉਹ ੧੭ ਕੁ ਸਾਲ ਕੌਮ ਦੀ ...