ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੰਮੂ (L.L.B, D.B.M) (ਸ਼ਹੀਦੀ 28 ਦਸੰਬਰ 1991 ) ਵੀਹਵੀਂ ਸਦੀ ਦੇ ਅੰਤਲੇ ਦੋ ਦਹਾਕਿਆਂ ਵਿਚ ਸਿੱਖ ਕੌਮ ਦੀ ਆਨ-ਸ਼ਾਨ ਲਈ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੱਚੀ-ਸੁੱਚੀ ਅਤੇ ਚੇਤੰਨ ਅਗਵਾਈ ਵਿਚ ਲਡ਼ੇ ਗਏ ਸੰਘਰਸ਼ ਵਿਚ ਜੰਮੂ ਕਸ਼ਮੀਰ ਦੀ ਧਰਤੀ ਤੋਂ ਜਿਸ ਯੋਧੇ ਨੇ ਮੋਢੀਆਂ ਦੀ ਕਤਾਰ ਵਿਚ ਛਾਤੀ ਡਾਹ ਕੇ ਨਿਧਡ਼ਕ ਜੁਝਾਰੂ ਰੋਲ ਨਿਭਾਇਆ ਅਤੇ ਸਿੱਖ ਕੌਮ ਦੇ ਹਰਿਆਵਲ ਦਸਤੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਭਾਈ ਅਮਰੀਕ ਸਿੰਘ ਜੀ ਦੀ ਯੋਗ ਅਗਵਾਈ ਵਿਚ ਬੁਲੰਦੀਆਂ ਤੇ ਲਿਜਾਣ ਵਿਚ ਨਾ ਭੁਲਾਇਆ ਜਾਣ ਵਾਲਾ ਉਘਾ ਯੋਗਦਾਨ ਪਾਇਆ, ਉਹ ਜੁਝਾਰੂ ਯੋਧਾ ਸੀ, ਭਾਈ ਅਵਤਾਰ ਸਿੰਘ ਖ਼ਾਲਸਾ।ਬਾਬਾ ਜਰਨੈਲ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਕੇਂਦਰ ਦਾ ਸਭ ਤੋਂ ਪਹਿਲਾਂ ਕੰਮ, ਸਿੱਖ ਸੰਘਰਸ਼ ਵਿਚ ਅਤੇ ਇਸ ਸੰਘਰਸ਼ ਨਾਲ ਜੁਡ਼ੀ ਹਰ ਸੰਸਥਾ ਵਿਚ ਘੁਸਪੈਠ ਕਰਕੇ ਪੂਰੀ ਤਰ੍ਹਾਂ ਬਣ ਚੁੱਕੀ ਲੋਕ-ਲਹਿਰ ਨੂੰ ਤੋਡ਼ਨਾ ਸੀ, ਕਿਉਂਕਿ ਤਰਕ ਅਤੇ ਦਲੀਲ ਦੀ ਜ਼ੁਬਾਨ ਵਿਚ 'ਬਾਬਾ ਭਿੰਡਰਾਂਵਾਲੇ' ਕੇਂਦਰੀ ਹਕੂਮਤ (ਭਾਰਤ) ਨੂੰ ਬੇ ਦਲੀਲ ਕਰ ਚੁੱਕੇ ਸਨ। ਸਰਕਾਰ ਇਸ ਸੰਘਰਸ਼ ਉੱਪਰ ਲੱਕ ਤੋਡ਼ਵਾਂ ਨਾਦਰੀ (ਇੰਦਰਾ ਗਾਂਧੀ ਦਾ 1984 ਦਾ) ਹਮਲਾ ਕਰਕੇ ਵੀ ਨਾਕਾਮ ਹੋ ਚੁੱਕੀ ਸੀ।ਇਸ ਭਿਆਨਕ ਹਮਲੇ ਤੋਂ ਬਾਅਦ ਸਰਕਾਰੀ ਏਜੰਸੀਆਂ ਸਿੱਖ ਸੰਘਰਸ਼ ਅੰਦਰ ਆਪਣੇ ਪੁਲਿਸੀਆਂ (ਕੈਟਾਂ) ਦੀ ਘੁਸਪੈਠ ਕਰ...