Posts

Showing posts from 2024
Image
ਇਤਿਹਾਸ ਦੇ ਪੰਨਿਆਂ ਦਾ ਅਣਗੋਲਿਆ ਇਕ ਲਾਸਾਨੀ ਸਿਖ ਯੋਧਾ ਸ਼ਹੀਦ ਭਾਈ ਗੁਰਮੇਲ ਸਿੰਘ ਜੀ ਜੰਮੂ ( ਸ਼ਹੀਦੀ 17 ਨਵੰਬਰ 1993 ) ਤੇਰੀ ਕਿਸ ਕਿਸ ਗਲ ਨੂੰ ਭੁਲ ਜਾਵਾ ? ਤੇਰੀ ਕਿਸ ਕਿਸ ਗਲ ਨੂੰ ਯਾਦ ਰਖਾਂ ? ਏਹਿ ਸੀਸ ਮੇਰੇ ਤੇ ਕਰਜ਼ ਹੈ ਮੇਰੇ ਮਿਤਰਾ ਦਸ ਕਿਸ ਥਾਂ ਧਰਾਂ ? ਨਵੇਕਲੇ ਸਿਖ ਸੰਘਰਸ਼ ਨੂੰ ਆਜ਼ਾਦੀ ਦੇ ਮਿਸ਼ਨ ਤੀਕਰ ਲੈ ਜਾਨ ਨੂੰ ਭਾਰਤ ਵਿਚ ਵਖ ਵਖ ਥਾਵਾਂ ਦੇ ਵਸਦੇ ਸਿਖ ਜੁਝਾਰੂਆਂ ਨੇ ਸ਼ਾਹਦਤ ਦੇ ਜਾਮ ਪੀਤੇ ਅਤੇ ਸੰਘਰਸ਼ ਨੂੰ ਮੰਜ਼ਿਲ ਤਕ ਪਹੁਚਾਨ ਨੂੰ ਸੇਵਾ ਵਿਚ ਲਗੇ ਹੋਏ ਹਨ | ਜੋ ਸੰਘਰਸ਼ ਕਿਸੇ ਵੇਲੇ ਪੰਜਾਬ ਦੇ ਹਕਾਂ ਲਈ ਸ਼ੁਰੂ ਕੀਤਾ ਗਇਆ ਸੀ ਓਹ ਸੰਘਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਦੀ ਅਗਵਾਈ ਹੇਠ ਕੌਮ ਦਾ ਸੰਘਰਸ਼ ਬਣ ਚੁਕਿਆ ਸੀ | 1984 ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਹਮਲਾ ਕੇਵਲ ਪੰਜਾਬ ਦਾ ਨਹੀ ਪੂਰੀ ਕੌਮ ਦੇ ਹਿਰਦੇ ਭ੍ਲੂੰਦਰ ਕੇ ਰਖ ਗਇਆ ਸੀ ਜਿਸ ਵਾਜੋਂ ਆਪਣੇ ਸਰਬਉਚ ਧਰਮ ਸਥਾਨ ਤੇ ਕੀਤਾ ਹਮਲਾ ਸਿਖ ਨਾ ਸਹਾਰ ਸਕੇ ਅਤੇ ਭਾਰਤ ਦੇ ਖਿਤੇ ਚੋ ਨੋਜਵਾਨ ਬਦਲਾ ਲੇਨ ਨੂੰ ਤੁਰ ਪਾਏ | ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਕੀਤੇ ਹਮਲੇ ਨੂੰ '' ਬਾਬਾ ਬੰਦਾ ਸਿੰਘ ਬਹਾਦੁਰ ਜੀ ''' ਦੀ ਜਨਮ ਧਰਤੀ ਜੰਮੂ ਕਸ਼ਮੀਰ ਦੇ ਲੋਕੀ ਕਿਵੇਂ ਜਰ ਸਕਦੇ ਸਨ ਅਤੇ ਜੰਮੂ ਕਸ਼ਮੀਰ ਦੇ ਨੋਜਵਾਨਾਂ   ਸਿਰ ਤੇ ਕਫਨ ਬਣ ਪੰਜਾਬ ਨੂੰ ਚਾਲੇ ਪਾ ਦਿਤੇ | ਜੰਮੂ ਦੇ ਸਿੰਘਾਂ ਕਸ਼ਮੀਰ ਤੋਂ ਨਵ...