Posts

Showing posts from August, 2015
Image
ਵਿਸ਼ੇਸ਼ ਨੋਟ :- ਭਾਈ ਸੁਖਦੇਵ ਸਿੰਘ ਬੱਬਰ ਬਾਰੇ ਲਿਖਣ - ਪੜ੍ਹਨ ਲੱਗਿਆਂ ਉਨਾਂ ਘਟਨਾਵਾਂ ਤੇ ਕਾਰਨਾਂ ਨੂੰ ਜਾਨਣਾ ਤੇ ਸਮਝਣਾ ਬੜਾ ਜ਼ਰੂਰੀ ਹੈ ਜਿੰਨ੍ਹਾ ਨੇ ਪਿੰਡ ਦਾਸੂਵਾਲ ਦੇ ਇੱਕ ਸਾਦੇ ਜਿਹੇ ਘਰ ਦੇ ਜੀਅ ਨੂੰ ਇਤਿਹਾਸਕ ਪਾਤਰ ਬਣਾ ਦਿੱਤਾ । ਪਹਿਲੀ ਨਜ਼ਰੇ ਇਸ ਲੇਖ ਦੇ ਬਹੁਤ ਸਾਰੇ ਵੇਰਵੇ ਵਾਧੂ ਜਿਹੇ ਲੱਗ ਸਕਦੇ ਹਨ , ਪਰ ਜਿਉਂ - ਜਿਉਂ ਅੱਗੇ ਵਧਦੇ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਉਨਾਂ ਵੇਰਵਿਆਂ ਤੋਂ ਬਿਨਾ ਅਸੀਂ ਭਾਈ ਸੁਖਦੇਵ ਸਿੰਘ ਬੱਬਰ ਦੀ ਜਿੰਦਗੀ ਦੇ ਸੱਚ ਨੂੰ ਨਹੀ ਜਾਣ ਸਕਦੇ ਸਾਂ । ਇਹ ਲੇਖ ਜਿਥੇ ਸਾਨੂੰ ਖਾਲਿਸਤਾਨ ਲਈ ਜੂਝਕੇ ਸ਼ਹੀਦ ਹੋਏ ਇਕ ਕੌਮੀ ਜਰਨੈਲ ਬਾਰੇ ਦੱਸਦਾ ਹੈ , ਉਥੇ ਨਾਲ ਹੀ ੭੦ਵਿਆਂ ਤੋਂ ਲੈਕੇ ਹੁਣ ਤੱਕ ਦੇ ਸਿੱਖ ਇਤਿਹਾਸ ਦੀਆਂ ਅਹਿਮ ਘਟਨਾਵਾਂ ਦੇ ਰੂ - ਬ - ਰੂ ਕਰਵਾਂਉੇਦਾ ਹੈ । ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ : ਭਾਈ ਸੁਖਦੇਵ ਸਿੰਘ ਬੱਬਰ ਕਈ ਸ਼ਖ਼ਸੀਅਤਾਂ ਐਨੀਆਂ ਮਹਾਨ - ਕੱਦ ਹੁੰਦੀਆਂ ਹਨ ਕਿ ਉਹਨਾਂ ਦੀ ਉਂਚੀ - ਸੁੱਚੀ ਹਸਤੀ ਵੱਲ ਤੱਕਣ ਲੱਗਿਆਂ ਆਪਣੀ ਦਸਤਾਰ ਉਂਤੇ ਹੱਥ ਰੱਖਣਾ ਪੈਂਦਾ ਹੈ । ਬਾਣੀ ਤੇ ਬਾਣੇ ਦੇ ਧਾਰਨੀ , ਸ਼ਬਦ - ਗੁਰੂ ਸਿਧਾਂਤ ਦੇ ਕੱਟੜ ਸਮਰਥਕ , ਦੇਹਧਾਰੀ ਗੁਰੂਡੰਮ ਦਾ ਸਿਰ ਫੇਹਣ ਲਈ ਤਤਪਰ , ਪੰਥ ਦੋਖੀਆਂ ਉਂਤੇ ਬਿਜਲੀ ਬਣ ਕੇ ਕੜਕਣ ਵਾਲੇ ਸੂਰਬੀਰ ਯੋਧੇ ਭਾਈ ਸੁਖਦੇਵ ਸਿੰਘ ਬੱਬਰ ਦਾ ਖ਼ਾਲਸਾ ਇਤਿਹਾਸ ਵਿਚ ਰੁਤਬਾ ਐਨਾ ਬੁਲੰਦ ਹੈ ਕਿ ਉਹਨਾਂ ਦੇ ਜੀਵਨ ਨੂ...