ਸ਼ਹੀਦ ਭਾਈ ਅਮਰੀਕ ਸਿੰਘ ਜੀ - ਆਲ ਇੰਡੀਆ ਸਿਖ ਸਟੂਡੇੰਟ ਫ਼ੇਡਰੇਸ਼ਨ ( ਸ਼ਹੀਦੀ ਜੂਨ 1984 ) ਕੌਮ ਦਾ ਇਕ ਐਸਾ ਆਗੂ ਜੋ ਪੰਥ ਕੌਮ ਦੇ ਪੈਸੇ ਨੂੰ ਕੌਮ ਦੀ ਅਮਾਨਤ ਸਮਝ ਕੇ ਸੇਵਾ ਨਿਵਾਉਂਦਾ ਰਿਹਾ ਆਪਣੇ ਜਿਗਰ ਦੇ ਟੋਟੇ ਚਾਹੇ ਰੋਂਦੇ ਕੁਰਲਾਉਂਦੇ ਰਹਿੰਦੇ ਪਰ ਓਹਨਾਂ ਦਾ ਕਹਿਣਾ ਜੋ ਕੌਮ ਦਾ ਹੈ ਓਹ ਕੌਮ ਦੇ ਲੇਖੇ ਹੀ ਲਗੇ ਏਸ ਵਿਚੋਂ ਬੇਟੀ ਨੂੰ ਪੰਜ ਰੂਪਏ ਤਾਂ ਕੀ ਇਕ ਧੇਲਾ ਵੀ ਨਹੀ ਦੇ ਸਕਦਾ | ਕੁਝ ਰੂਹਾਂ ਏਸ ਜਹਾਨ ਤੇ ਕੁਝ ਖਾਸ ਹੀ ਕਰਨ ਵਾਸਤੇ ਜਨਮ ਲੈਂਦੀਆਂ ਹਨ ਅਤੇ ਜਿਸ ਕੌਮ ਚ ਓਹ ਜਨਮ ਲੈਂਦਿਆ ਹਨ ਓਹਨਾਂ ਨੂੰ ਇਕ ਨਵਾਂ ਰਾਹ ਦਸ ਕੇ ਆਪਣਾ ਸਫਰ ਪੂਰ ਜਾਂਦੀਆਂ ਹਨ | ਜਿਵੇਂ ਅਠਾਹਰਵੀ ਸਦੀਂ ਦੀ ਰੂਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਰੂਪ ਚ ਵੀਹਵੀਂ ਸਦੀ ਚ ਵਿਚਰ ਰਹੀ ਸੀ ਠੀਕ ਓਸੇ ਤਰ੍ਹਾਂ ਹੀ ਭਾਈ ਅਮਰੀਕ ਸਿੰਘ ਜੀ ਦੇ ਰੂਪ ਚ ਇਕ ਪਵਿਤਰ ਆਤਮਾ ਕੌਮ ਦਾ ਰਹਿਨੁਮਾ ਬਣ ਕੇ ਆਈ | ਸੰਤ ਬਾਬਾ ਕਰਤਾਰ ਸਿੰਘ ਜੀ ਮੁਖੀ ਦਮਦਮੀ ਟਕਸਾਲ ਦੇ ਘਰ 1948 ਨੂੰ ਏਸ ਪਵਿਤਰ ਰੂਹ ਨੇ ਭਾਈ ਅਮਰੀਕ ਸਿੰਘ ਜੀ ਦੇ ਰੂਪ ਜਨਮ ਧਾਰਿਆ |ਅਮ੍ਰਿਤਸਰ ਸਾਹਿਬ ਦੇ ਖਾਲਸਾ ਕਾਲੇਜ ਤੋਂ ਪੰਜਾਬੀ ਚ ਏਮ ਏ ਕੀਤੀ ਇਸਤੋਂ ਬਾਦ ਆਪਜੀ ਪੀ ਏਚ ਡੀ ਕਰਨ ਲਗੇ | ਆਪਜੀ ਦਾ ਪਰਿਵਾਰ ਸਿਖੀ ਸਿਧਾਂਤ ਦਾ ਧਾਰਨੀ ਹੋਣ ਕਰਕੇ ਸਿਖ ਇਤਿਹਾਸ ਅਤੇ ਗੁਰਬਾਣੀ ਦੇ ਬਹੁਤ ਹੀ ਗਿਆਨਵਾਨ ਜੀਵ ਆਤਮਾ ਸਨ , ਓਹਨਾਂ ਨੇ ਆਪਣਾ ਜੀਵਨ ਸਿਖ ਮਿਸ਼ਨਰੀ ਗਤਿਵ...