Posts

Showing posts from 2022

ਸ਼ਹੀਦ ਭਾਈ ਜਨਰਲ ਲਾਭ ਸੁੱਖਾ ਸਿਪਾਹੀ

Image
ਸ਼ਹੀਦੀ ਦਿਹਾੜਾ 12 ਜੁਲਾਈ 1988, "ਸ਼ਹੀਦ ਭਾਈ ਸੁਖਦੇਵ ਸਿੰਘ ‘ਸੁੱਖਾ ਸਿਪਾਹੀ’ ਉਰਫ ਸ਼ਹੀਦ ਜਨਰਲ ਲਾਭ ਸਿੰਘ ਪੰਜਵੜ" - ਖਾਲਿਸਤਾਨ ਕਮਾਂਡੋ ਫੋਰਸ ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋ, ਅਸੀ ਉਠਾਂਗੇ ਚੰਡੀ ਦੀ ਵਾਰ ਬਣਕੇ ॥ ਜਿਨ੍ਹਾਂ ਸੂਲਾਂ ਨੇ ਦੇਣਾ ਨਾ ਸੌਣ ਸਾਨੂੰ, ਛਾਂਗ ਦਿਆਗੇ ਖੰਡੇ ਦੀ ਧਾਰ ਬਣਕੇ ॥ ਆਪ ਜੀ ਦਾ ਜਨਮ ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦੇ ਵੱਡੇ ਭਰਾ ਸ੍ਰ: ਦਲਜੀਤ ਸਿੰਘ ਜੀ ਹਨ। ਆਪ ਜੀ ਦੇ ਪਿਤਾ ਜੀ ਛੋਟੇ ਹੁੰਦਿਆਂ ਹੀ ਅਕਾਲ ਚਲਾਣਾ ਕਰ ਗਏ ਸਨ। ਭਾਈ ਸੁਖਦੇਵ ਸਿੰਘ ਜੀ ਨੇ ਦਸਵੀਂ ਤੱਕ ਦੀ ਪੜਾਈ ਪੰਜਵੜ ਦੇ ਹਾਈ ਸਕੂਲ ਤੋਂ ਅਤੇ 12ਵੀਂ ਬੀੜ ਬਾਬਾ ਬੁੱਢਾ ਸਾਹਿਬ ਕਾਲਜ ਤੋਂ ਪਾਸ ਕੀਤੀ। ਭਾਈ ਸਾਹਿਬ ਜੀ ਕਬੱਡੀ ਦੇ ਬਹੁਤ ਵਧੀਆ ਖਿਡਾਰੀ ਸਨ। ਭਾਈ ਸਾਹਿਬ ਜੀ 1971 ਵਿਚ ਪੰਜਾਬ ਪੁਲਿਸ ਵਿਚ ਭਰਤੀ ਹੋ ਗਏ। ਸੰਨ 1977 ਵਿਚ ਭਾਈ ਸੁਖਦੇਵ ਸਿੰਘ ਜੀ ਦਾ ਅਨੰਦ ਕਾਰਜ ਬੀਬੀ ਦਵਿੰਦਰ ਕੌਰ ਪੁੱਤਰੀ ਸ੍ਰ: ਚਰਨ ਸਿੰਘ ਵਾਸੀ ਉੜਮੁੜ ਟਾਂਡਾ ਨਾਲ ਹੋਈ ਅਤੇ ਦੋ ਸਪੁੱਤਰ ਰਾਜੇਸ਼ਵਰ ਸਿੰਘ ਤੇ ਪਰਦੀਪ ਸਿੰਘ ਪੈਦਾ ਹੋਏ। 13 ਅਪ੍ਰੈਲ 1978 ਦੇ ਖ਼ੂਨੀ ਸਾਕੇ ਨੇ ਆਪ ਜੀ ਦੇ ਮਨ ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਤੇ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਦੇ ਸੰਪਰਕ ਵਿਚ ਆਏ। ਭਾਈ ਸਾਹਿਬ ਨੇ ਪੁਲਿਸ ਦੀ ਨੌਕਰੀ ਕਰਦਿਆਂ ਹੀ ਕਈ ਸਿੱਖ ਪੰਥ ਦੇ ਦੋਖੀ ਤੇ ਕਾਤਲਾਂ ਨੂੰ ਸੋਧਾ ਲਾ ਕੇ ਨਰਕਧਾਮ ਭੇਜਿਆ। ਸੰਨ 1982 ਵਿਚ ਜੇਠ ਮਹੀਨੇ ਦੀ ਸੰਗ...