ਸ਼ਹੀਦ ਭਾਈ ਧਰਮ ਸਿੰਘ ਜੀ ਕਾਸ਼ਤੀਵਾਲ ( ਸ਼ਹੀਦੀ 28ਦਸੰਬਰ 1992 ) ਪਿਛਲੇ ਦਹਾਕਿਆਂ ਵਿੱਚ ਸਿੱਖ ਕੌਮ ਸਿਰ ਚਡ਼੍ਹੀ ਦਿੱਲੀ ਦੇ ਜ਼ੁਲਮ -ਜਬਰ ਦੀ ਹਨੇਰੀ ਨੂੰ ਠੱਲ੍ਹਣ ਲਈ ਹਜ਼ਾਰਾਂ ਲੱਖਾਂ ਗੁਰੂ ਦੇ ਲਾਲਾਂ ਨੇ ਆਪਣੇ ਸਿਰ ਅਰਪਣ ਕੀਤੇ ਹਨ।ਭਾਈ ਧਰਮ ਸਿੰਘ ਕਾਸ਼ਤੀਵਾਲ ਵੀ ਚਡ਼੍ਹਦੀ ਉਮਰੇ ਹੀ ਪਤੰਗੇ ਵਾਂਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸਕਸ਼ੀਅਤ ਅਤੇ ਵਿਚਾਰਾਂ ਵੱਲ ਖਿੱਚੇ ਗਏ ਹਨ।ਉਹ ਤਨੋਂ ਮਨੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੌਂ ਅਰੰਭੀ ਸਿੱਖ ਹੱਕਾਂ ਦੀ ਜੱਦੋ-ਜਹਿਦ ਨੂੰ ਸਮਰਪਿਤ ਹੋ ਗਏ ।ਆਪ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਆਪ ਬਚਪਨ ਵਿੱਚ ਹੀ ਅਰਦਾਸ ਕਰਿਆ ਕਰਦੇ ਸਨ ਕਿ ਮੈਨੂੰ ਕਿਤੋਂ ਪਿਸਤੌਲ ਲੱਭ ਜਾਵੇ। ਸੰਨ 1980 ਵਿੱਚ ਹੀ ਗਿਆਰ੍ਹਵੀਂ ਕਲਾਸ ਕਰ ਕੇ ਆਪ ਮਾਰਕਫ਼ੈਡ ਵਿੱਚ ਨੌਕਰੀ ਕਰ ਰਹੇ ਸਨ ਕਿ ਆਪ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਸੰਪਰਕ ਵਿੱਚ ਆ ਗਏ।ਆਪਣੇ ਬਚਪਨ ਦੇ ਦੋਸਤਾਂ ਜਸਬੀਰ ਸਿੰਘ ਬਿੱਟੂ aਤੇ ਅਜੀਤ ਸਿੰਘ ਪ੍ਰਧਾਨ ਦੇ ਨਾਲ ਆਪ ਦਾ ਸੰਤਾਂ ਕੋਲ ਆਉਣ ਜਾਣ ਸ਼ੁਰੂ ਹੋ ਗਿਆ।ਇਸ ਤੋਂ ਪਹਿਲਾਂ ਆਪ ਮੋਨੇ ਸਨ,ਪਰ ਸੰਤਾਂ ਨਾਲ ਮੇਲ ਹੁੰਦੇ ਹੀ ਅੰਮ੍ਰਿਤਧਾਰੀ ਹੋ ਗਏ।ਜਦੋਂ ਆਪ ਅਤੇ ਆਪ ਦਾ ਦੋਸਤ ਜਸਬੀਰ ਸਿੰਘ ਬਿੱਟੂ ਚੋਲੇ ਪਾ ਕੇ ਪਿੰਡ ਆਏ ਤਾਂ ਕਈਆਂ ਨੇ ਮਖੌਲ ਸਮਝਿਆ,ਪਰ ਯਕੀਨ ਹੋ ਜਾਣ ਪਿੱਛੋਂ ਪਿੰਡ ਵਿੱਚ ਸਾਰੇ ਆਪ ਨੂੰ ਬਾਬਾ ਕਹਿਣ ਲੱਗ ਪਏ।ਆਪ ਨੇ ਕੁੱਲ ਹੀ ਮਾਰਕਫੈ...